ਪੇਈਚਿੰਗ-ਚੀਨ ਨੇ ਐਲਾਨ ਕੀਤਾ ਹੈ ਕਿ ਪਣ ਬਿਜਲੀ ਪ੍ਰਾਜੈਕਟ ਲਈ ਬ੍ਰਹਮਪੁੱਤਰ ਨਪੇਈਚਿੰਗ-ਚੀਨ ਨੇ ਐਲਾਨ ਕੀਤਾ ਹੈ ਕਿ ਪਣ ਬਿਜਲੀ ਪ੍ਰਾਜੈਕਟ ਲਈ ਬ੍ਰਹਮਪੁੱਤਰ ਨਦੀ 'ਤੇ ਬੰਨ ਬਣਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਬਿਜਲੀ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ। ਭਾਰਤ ਤੇ ਬੰਗਲਾਦੇਸ਼ ਦੀਆਂ ਪਰੇਸ਼ਾਨੀਆਂ ਦਾ ਵਧਾਉਣ ਵਾਲੀ ਯਾਰਲੁੰਗ ਜਾਂਗਮੁ ਪ੍ਰਾਜੈਕਟ ਤਿੱਬਤੀ ਖੇਤਰ 'ਚ ਹੈ। ਇਸ ਪ੍ਰਾਜੈਕਟ ਨਾਲ ਭਾਰਤ ਅਤੇ ਬੰਗਲਾਦੇਸ਼ ਦੋਵੇਂ ਹੀ ਦੇਸ਼ਾਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਆਫਤਾਂ ਦਾ ਖਤਰਾ ਹੈ। ਬੰਨ ਨਾਲ ਭਾਰਤ ਅਤੇ ਬੰਗਲਾਦੇਸ਼ 'ਚ ਇਸ ਨਦੀ ਦਾ ਜਲ ਪ੍ਰਵਾਹ ਵੀ ਰੁਕ ਸਕਦਾ ਹੈ। ਭਾਰਤ 'ਚ ਇਹ ਪਰੇਸ਼ਾਨੀ ਵੀ ਵਧੀ ਹੈ ਕਿ ਸੰਘਰਸ਼ ਦੀ ਸਥਿਤੀ 'ਚ ਚੀਨ ਜ਼ਿਆਦਾ ਮਾਤਰਾ 'ਚ ਪਾਣੀ ਛੱਡ ਸਕਦਾ ਹੈ, ਜਿਸ ਨਾਲ ਦੇਸ਼ 'ਚ ਹੜ੍ਹ ਦਾ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।
ਖਬਰਾਂ ਅਨੁਸਾਰ ਜਾਂਗਮੁ ਤੋਂ ਇਲਾਵਾ ਚੀਨ ਕੁਝ ਹੋਰ ਬੰਨ ਵੀ ਬਣਾ ਰਿਹਾ ਹੈ। ਚੀਨ ਨੇ ਨਦੀ ਪ੍ਰਾਜੈਕਟਾਂ 'ਤੇ ਭਾਰਤ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਇੱਛਾ ਜ਼ਾਹਰ ਕੀਤਾ ਹੈ ਅਤੇ ਕਿਹਾ ਕਿ ਉਸਦਾ ਉਦੇਸ਼ ਜਲ ਪ੍ਰਵਾਹ ਰੋਕਣਾ ਨਹੀਂ ਹੈ। ਆਪ ਤਿੱਬਤ 'ਚ ਹੀ ਇਨ੍ਹਾਂ ਬੰਨ੍ਹਾਂ ਨੂੰ ਲੈ ਕੇ ਸ਼ੰਕਾਵਾਂ ਹਨ ਕਿਉਂਕਿ ਇਸ ਨਾਲ ਹਿਮਾਲੀ ਖੇਤਰ ਦੇ ਨਾਜ਼ੁਕ ਵਾਤਾਵਰਣ 'ਤੇ ਪ੍ਰਭਾਵ ਪੈ ਸਕਦਾ ਹੈ। ਵਿਦੇਸ਼ ਸੂਬਾ ਮੰਤਰੀ ਵੀ.ਕੇ. ਸਿੰਘ ਨੇ ਇਥੋਂ ਦੀ ਆਪਣੀ ਹਾਲ ਦੀ ਯਾਤਰਾ ਦੌਰਾਨ ਕਿਹਾ ਸੀ ਕਿ ਬ੍ਰਹਮਪੁੱਤਰ ਨਦੀ ਘਾਟੀ 'ਤੇ ਇਕ ਵਿਆਪਕ ਅਧਿਐਨ ਕੀਤਾ ਜਾਵੇਗਾ।ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤਿੱਬਤ ਦੀ ਪ੍ਰਤੀ ਵਿਅਕਤੀ ਬਿਜਲੀ ਖਪਤ 2013 'ਚ 1,000 ਕਿਲੋਵਾਟ ਤੋਂ ਥੋੜੀ ਜ਼ਿਆਦਾ ਸੀ, ਜੋ ਰਾਸ਼ਟਰੀ ਔਸਤ ਤੋਂ ਇਕ ਤਿਹਾਈ ਘੱਟ ਹੈ। ਸਟੇਟ ਗ੍ਰਿਡ ਤਿੱਬਤ ਇਲੈਕਟ੍ਰਾਨਿਕ ਪਾਵਰ ਕੰਪਨੀ ਦੇ ਲਿਊ ਸ਼ਿਓਮਿੰਗ ਨੇ ਦੱਸਿਆ ਕਿ ਇਹ ਪਣ ਬਿਜਲੀ ਸਟੇਸ਼ਨ ਤਿੱਬਤ ਦੀ ਊਰਜਾ ਕਮੀ ਨੂੰ ਦੂਰ ਕਰੇਗਾ।
ਬੀਜਿੰਗ- ਚੀਨ ਨੇ ਤਿੱਬਤ 'ਚ ਬ੍ਰਹਮਪੁੱਤਰ ਨਦੀ 'ਤੇ ਹਾਈਡ੍ਰੋ ਪਾਵਰ ਪ੍ਰਾਜੈਬੀਜਿੰਗ- ਚੀਨ ਨੇ ਤਿੱਬਤ 'ਚ ਬ੍ਰਹਮਪੁੱਤਰ ਨਦੀ 'ਤੇ ਹਾਈਡ੍ਰੋ ਪਾਵਰ ਪ੍ਰਾਜੈਕਟ ਦਾ ਨਿਰਮਾਣ ਪੂਰਾ ਕਰ ਲਿਆ ਹੈ ਅਤੇ ਇਸ ਸੰਬੰਧ 'ਚ ਅਧਿਕਾਰਤ ਤੌਰ 'ਤੇ ਐਲਾਨ ਵੀ ਕਰ ਦਿੱਤਾ ਹੈ। ਉਹ ਇਸ ਨਦੀ 'ਤੇ ਕਈ ਹੋਰ ਬੰਨ੍ਹ ਬਣਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਪ੍ਰਾਜੈਕਟ 'ਤੇ ਭਾਰਤ ਸਰਕਾਰ ਕਈ ਵਾਰ ਚਿੰਤਾ ਜਤਾ ਚੁੱਕੀ ਹੈ ਪਰ ਚੀਨ ਹਰ ਵਾਰ ਇਸ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ। ਚੌਗਿਰਦਾ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਇਸ ਪ੍ਰਾਜੈਕਟ ਨਾਲ ਭਾਰਤ ਅਤੇ ਬੰਗਲਾਦੇਸ਼ 'ਚ ਹੜ੍ਹ ਦਾ ਖਤਰਾ ਵਧ ਜਾਵੇਗਾ। ਬ੍ਰਹਮਪੁੱਤਰ ਨਦੀ ਨਾਲ ਛੇੜਛਾੜ ਦਾ ਅਸਰ ਆਸਾਮ ਅਤੇ ਅਰੁਣਾਚਲ ਸਮੇਤ ਪੂਰੇ ਉੱਤਰ ਪੂਰਬੀ ਖੇਤਰ 'ਤੇ ਪਵੇਗਾ ਪਰ ਚੀਨ ਇਸ ਸੰਬੰਧੀ ਕੁਝ ਵੀ ਸੁਣਨ ਲਈ ਤਿਆਰ ਨਹੀਂ ਹੈ।