ਅਹਿਮਦਾਬਾਦ— ਜੈੱਟ ਏਅਰਵੇਜ਼ ਦੀ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰਵਾਰ ਨੂੰ ਆਸਮਾਨ ਵਿਚ ਉਡਾਣ ਭਰਦੇ ਸਮੇਂ ਉਸ ਨੇ 'ਏਲੀਅਨਾਂ ਦੀ ਗੱਡੀ' ਅਰਥਾਤ ਉਡਣ ਤਸ਼ਤਰੀ ਦੇਖੀ। ਪਾਇਲਟ ਨੇ ਦਾਅਵਾ
ਕੀਤਾ ਹੈ ਕਿ ਇਹ ਉਡਣ ਤਸ਼ਤਰੀ ਲਗਭਗ 26.300 ਫੁੱਟ ਦੀ ਉੱਚਾਈ 'ਤੇ 310 ਡਿਗਰੀ ਦੇ ਕੋਣ ਨਾ ਉੱਡ ਰਹੀ ਸੀ ਤੇ ਇਸ ਦਾ ਰੰਗ ਹਰਾ ਤੇ ਚਿੱਟਾ ਸੀ।
ਏਅਰਪੋਰਟ ਦੇ ਸੂਤਰਾਂ ਮੁਤਾਬਕ ਚੈਨਈ ਦੀ ਪਾਇਲਟ ਮਹਿਮਾ ਚੌਧਰੀ ਦੀ ਜੈੱਟ ਏਅਰਵੇਜ਼ ਦੀ ਫਲਾਈਟ 249 ਨੂੰ ਲੈ ਕੇ ਪੁਣੇ ਤੋਂ ਅਹਿਮਦਾਬਾਦ ਲਈ ਰਵਾਨਾ ਹੋਈ ਸੀ। ਇਸ ਦੌਰਾਨ ਆਸਮਾਨ ਵਿਚ ਉਡਣ ਤਸ਼ਤਰੀ ਦੇਖਣ ਤੋਂ ਬਾਅਦ ਉਸ ਨੇ ਮੁੰਬਈ ਏਅਰ ਟਰੈਫਿਕ ਕੰਟਰੋਲ ਦੇ ਸੁਪਰਵਾਇਜ਼ਰੀ ਅਫਸਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਉਡਣ ਤਸ਼ਤਰੀ ਪੁਣੇ ਤੋਂ 68 ਨਾਟੀਕਲ ਮਾਈਲਸ ਦੀ ਉੱਚਾਈ 'ਤੇ ਦੇਖੀ ਗਈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਸਮਾਨ ਵਿਚ ਯੂ. ਐੱਫ. ਓ. ਯਾਨੀ ਉਡਣ ਤਸ਼ਤਰੀ ਦਿਖਾਈ ਦਿੱਤੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਵਿਚ ਅਮਿਤ ਤਿਰਪਾਠੀ ਨਾਂ ਦੇ ਵਿਅਕਤੀ ਨੇ ਆਪਣੀ ਬਾਲਕਨੀ ਤੋਂ ਇਕ ਉਡਣ ਤਸ਼ਤਰੀ ਦੇਖੀ ਸੀ ਅਤੇ ਆਪਣੇ ਮੋਬਾਈਲ ਵਿਚ ਉਸ ਦੀਆਂ ਤਸਵੀਰਾਂ ਵੀ ਕੈਦ ਕੀਤੀਆਂ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਉਡਣ ਤਸ਼ਤਰੀ ਕਰੀਬ 40 ਮਿੰਟਾਂ ਤੱਕ ਚਮਕਦੀ ਰਹੀ। 11 ਜੁਲਾਈ ਨੂੰ ਗੁਹਾਟੀ, 12 ਜੁਲਾਈ ਨੂੰ ਸ਼ਾਮਲੀ ਅਤੇ 14 ਜੁਲਾਈ ਨੂੰ ਟੁੰਡਲਾ ਵਿਚ ਉਡਣ ਤਸ਼ਤਰੀ ਦੇਖੇ ਜਾਣ ਦੀਆਂ ਖਬਰਾਂ ਵੀ ਆਈਆਂ ਸਨ। ਪਿਛਲੇ ਸਾਲ 4 ਅਗਸਤ ਨੂੰ ਫੌਜ ਦੀ ਇਕ ਟੁੱਕੜੀ ਨੇ ਵੀ ਲੱਦਾਖ ਦੇ ਡੈਮਚਕ ਇਲਾਕੇ ਵਿਚ ਉਡਣ ਤਸ਼ਤਰੀ ਦੇਖਣ ਦਾ ਦਾਅਵਾ ਕੀਤਾ ਸੀ।
ਲਗਾਤਾਰ ਆ ਰਹੀਆਂ ਇਨ੍ਹਾਂ ਖਬਰਾਂ ਨੇ ਇਕ ਵਾਰ ਫਿਰ ਏਲੀਅਨਾਂ ਦੀ ਖੋਜ ਸੰਬੰਧੀ ਵਿਗਿਆਨੀਆਂ ਦੀ ਉਤਸੁਕਤਾ ਜਗਾ ਦਿੱਤੀ ਹੈ। ਜੇਕਰ ਏਲੀਅਨ ਸਚਮੁੱਚ ਹੁੰਦੇ ਹਨ ਤਾਂ ਦੇਰ-ਸਵੇਰ ਇਸ ਦਾ ਪਤਾ ਲੱਗ ਹੀ ਜਾਵੇਗਾ।
No comments:
Post a Comment