ਦੁਬਈ- ਮਸ਼ੀਨਾਂ ਨਾਲ ਨਾ ਪੜ੍ਹੇ ਜਾ ਸਕਣ ਵਾਲੇ ਪਾਸਪੋਰਟਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਲਈ ਕੁਵੈਤ 'ਚ ਭਾਰਤੀਆਂ ਨੂੰ ਤੁਰੰਤ ਨਵੇਂ ਪਾਸਪੋਰਟ ਜਾਰੀ ਕਰਨ ਲਈ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਇੰਟਰਨੈਸ਼ਨਲ ਸਿਵਿਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ਆਈ. ਸੀ. ਏ. ਓ.) ਨੇ ਸਾਰੇ ਗੈਰ-ਮਸ਼ੀਨੀ ਪੜ੍ਹਣਯੋਗ ਪਾਸਪੋਰਟਾਂ (ਐਮ. ਆਰ. ਪੀ.) ਨੂੰ ਕੌਮਾਂਤਰੀ ਪੱਧਰ 'ਤੇ ਪੜਾਅਵਾਰ ਤਰੀਕੇ ਨਾਲ ਹਟਾਉਣ ਲਈ 24 ਨਵੰਬਰ 2015 ਤੱਕ ਦਾ ਸਮਾਂ ਦਿੱਤਾ ਹੈ। ਅਗਲੇ ਸਾਲ 25 ਨਵੰਬਰ ਤੋਂ ਬਾਅਦ ਹੋਰ ਦੇਸ਼ਾਂ ਦੀਆਂ ਸਰਕਾਰਾਂ ਗੈਰ-ਮਸ਼ੀਨੀ ਪੜ੍ਹਨਯੋਗ ਪਾਸਪੋਰਟ 'ਤੇ ਯਾਤਰਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਵੀਜ਼ਾ ਦੇਣ ਜਾਂ ਉਸ ਨੂੰ ਐਂਟਰੀ ਕਰਨ ਤੋਂ ਮਨ੍ਹਾਂ ਕਰ ਸਕਦੀ ਹੈ।
ਸਫਾਰਤਖਾਨੇ ਨੇ ਇਕ ਬਿਆਨ 'ਚ ਦੱਸਿਆ ਕਿ ਭਾਰਤ ਸਰਕਾਰ 2001 ਤੋਂ ਮਸ਼ੀਨ ਨਾਲ ਪੜ੍ਹੇ ਜਾਣ ਵਾਲੇ ਪਾਸਪੋਰਟ ਜਾਰੀ ਕਰ ਰਹੀ ਹੈ। ਹਾਲਾਂਕਿ 2001 ਤੋਂ ਪਹਿਲਾਂ ਜਾਰੀ ਕੀਤੇ ਗਏ ਪਾਸਪੋਰਟ ਅਤੇ ਖਾਸ ਤੌਰ 'ਤੇ 1990 ਦੇ ਦਹਾਕੇ ਦੌਰਾਨ 20 ਸਾਲ ਦੀ ਮਿਆਦ ਵਾਲੇ ਪਾਸਪੋਰਟ ਗੈਰ-ਐਮ. ਆਰ. ਪੀ. ਦੀ ਲੜੀ 'ਚ ਆਉਣਗੇ। ਬਿਆਨ ਅਨੁਸਾਰ ਹੱਥ ਨਾਲ ਲਿਖੇ ਅਜਿਹੇ ਸਾਰੇ ਪਾਸਪੋਰਟ ਵੀ ਗੈਰ-ਐਮ. ਆਰ. ਪੀ. ਦੀ ਲੜੀ 'ਚ ਹੀ ਆਉਂਦੇ ਹਨ, ਜਿਨ੍ਹਾਂ 'ਤੇ ਫੋਟੋ ਪੇਸਟ ਕੀਤੀ ਜਾਂਦੀ ਹੈ।
No comments:
Post a Comment