Thursday, August 13, 2015

ਇਟਲੀ ਦੇ ਸ਼ਹਿਰ ਫੁਰਲੀ ਵਿਖੇ ਦੂਸਰੀ ਸੰਸਾਰ ਜੰਗ ਦੌਰਾਨ ਹੋਏ ਸਮੂਹ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ,ਇਟਲੀ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ


ਰੋਮ/ਇਟਲੀ (ਕੈਂਥ)-ਦੂਸਰੀ ਸੰਸਾਰ ਜੰਗ ਦੌਰਾਨ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਟਲੀ ਦੇ ਸ਼ਹਿਰ ਫੁਰਲੀ ਵਿਚ ਸਮਾਗਮ ਕਰਵਾਇਆ ਗਿਆ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ  ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਟਲੀ ਦੀ ਮੌਜੂਦਾ ਮਿਲਟਰੀ ਫੋਰਸਾਂ ਦੇ ਜਨਰਲ ਵੀ ਸ਼ਾਮਲ ਹੋਏ, ਜਿਸ 'ਚ 66ਵਾਂ ਮਿਲਟਰੀ ਫੋਰਸ ਫਰੈਂਸਾ ਤੇ ਫੁਰਲੀ ਦੇ ਮੈਂਬਰ, ਇਟਲੀ ਦੇ ਵੱਖ-ਵੱਖ ਕਮੁਨਿਆਂ ਦੇ ਮੈਂਬਰ, ਇਟਲੀ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਇਟਲੀ 'ਚ ਜੋ ਜਥੇਬੰਦੀਆਂ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਹਨ, ਨੇ ਵਿਸ਼ੇਸ਼ ਤੌਰ 'ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਿਰਕਤ ਕੀਤੀ। ਇਟਲੀ ਦੇ ਪ੍ਰਸਿੱਧ ਕਵੀਸ਼ਰ ਭਾਈ ਬਚਿੱਤਰ ਸਿੰਘ ਸ਼ੋਕੀ ਦੇ ਜਥੇ ਨੇ ਪਹੁੰਚੀਆ ਸੰਗਤਾ ਨੂੰ ਜੋਸ਼ੀਲੀਆਂ ਵਾਰਾਂ ਨਾਲ ਨਿਹਾਲ ਕੀਤਾ, ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਲੰਗਰ ਵੀ ਅਤੁੱਟ ਵਰਤਾਏ ਗਏ। ਪ੍ਰਬੰਧਕ ਭਾਈ ਸੇਵਾ ਸਿੰਘ ਫੌਜ਼ੀ, ਭਾਈ ਪ੍ਰਿਥੀਪਾਲ ਸਿੰਘ, ਭਾਈ ਕੇਵਲ ਸਿੰਘ, ਸਤਨਾਮ ਸਿੰਘ ਵਲੋਂ ਸਮਾਗਮ 'ਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।

ਮਿਲਾਨ/ਇਟਲੀ (ਸਾਬੀ ਚੀਨੀਆ)-1939 ਤੋਂ 1945 'ਚ ਵਰਲਡ ਵਾਰ 'ਚ ਇਟਲੀ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ 'ਚ ਇਥੋਂ ਦੇ ਸ਼ਹਿਰ ਫੁਰਲੀ ਵਿਖੇ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੁੱਜੇ ਇਟਾਲੀਅਨ ਫੌਜ ਦੇ ਉੱਚ ਅਧਿਕਾਰੀਆਂ ਨੇ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਆਖਿਆ ਉਸ ਭਿਆਨਕ ਸਮੇਂ ਦੌਰਾਨ ਭਾਰਤੀ ਫੌਜੀਆਂ ਨੇ ਦ੍ਰਿੜਤਾ ਨਾਲ ਲੜਦੇ ਹੋਏ ਬਹਾਦਰੀ ਦੀ ਇਕ ਮਿਸਾਲ ਪੈਦਾ ਕੀਤੀ ਹੈ, ਜਿਸਨੂੰ ਇਟਲੀ ਸਮੇਤ ਯੂਰਪ ਦੇ ਵੱਖ ਦੇਸ਼ਾਂ ਦੀਆਂ ਫੌਜਾਂ ਸਲਾਮ ਕਰਦੀਆਂ ਹਨ। ਦੱਸਣਯੋਗ ਹੈ ਕਿ ਇਥੋਂ ਦੇ ਸ਼ਹਿਰ ਫੁਰਲੀ 'ਚ ਸਿੱਖ ਫੌਜੀਆਂ ਦੀ ਯਾਦ 'ਚ ਬੁੱਤ ਸਥਾਪਿਤ ਕੀਤੇ ਹੋਏ ਹਨ ਅਤੇ ਹਰ ਸਾਲ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਿਚ ਇਟਲੀ ਦੇ ਕੋਨੇ ਕੋਨੇ ਤੋਂ ਭਾਰਤੀ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਪੁੱਜਦੇ ਹਨ।ਇਟਾਲੀਅਨ ਫੌਜ ਦੇ ਕਈ ਉੱਚ ਅਧਿਕਾਰੀਆਂ, ਮੰਤਰੀਆਂ ਤੋਂ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ, ਜਤਿੰਦਰ ਸਿੰਘ ਬਾਂਕਾ, ਭਾਈ ਤਾਰ ਸਿੰਘ ਕਾਰੰਟ, ਪ੍ਰਿਥੀਪਾਲ ਸਿੰਘ ,ਸੇਵਾ ਸਿੰਘ ਆਦਿ ਉਚੇਚੇ ਤੌਰ ਤੇ ਮੌਜੂਦ ਸਨ।

No comments:

Post a Comment