ਵੈਨਕੂਵਰ—ਕੈਨੇਡਾ ਵਿਚ ਇਕ ਸਿੱਖ ਫੌਜੀ ਨੂੰ ਫੌਜ ਦੇ ਸਭ ਤੋਂ ਵੱਡੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸੱਜਣ ਕੈਨੇਡਾ ਦੀ ਫੌਜ ਵਿਚ ਉੱਚ ਮੈਰਿਟ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਫੌਜੀ ਹਨ।
ਹਰਜੀਤ ਸਿੰਘ ਇਹ ਐਵਾਰਡ ਹਾਸਲ ਕਰਕੇ ਕੈਨੇਡਾ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਦੇ ਰੋਲ ਮਾਡਲ ਬਣ ਗਏ ਹਨ। ਹਰਜੀਤ ਸਿੰਘ ਸੰਘੀ ਲੀਡਰ ਜਸਟਿਨ ਟਰੂਡੋ ਦੇ ਕਾਫੀ ਕਰੀਬੀ ਹਨ ਅਤੇ ਫੈਡਰਲ ਸਿੱਖ ਆਰਗੇਨਾਈਜੇਸ਼ਨ ਦੇ ਸਾਬਕਾ ਮੈਂਬਰ ਕੁੰਦਨ ਸਿੰਘ ਸੱਜਣ ਦੇ ਪੁੱਤਰ ਹਨ।
ਹਰਜੀਤ ਅਫਗਾਨਿਸਤਾਨ ਦੇ ਘਰੇਲੂ ਯੁੱਧ ਦੌਰਾਨ ਹੀਰੋ ਬਣ ਕੇ ਉੱਭਰੇ ਅਤੇ ਪਹਿਲੇ ਅਜਿਹੇ ਸਿੱਖ ਬਣੇ ਜਿਨ੍ਹਾਂ ਨੇ ਕੈਨੇਡੀਅਨ ਆਰਮੀ ਰੈਜੀਮੈਂਟ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਹਰਜੀਤ ਸਿੰਘ ਵੈਨਕੂਵਰ ਪੁਲਸ ਲਈ ਵੀ ਸੇਵਾਵਾਂ ਦੇ ਚੁੱਕੇ ਹਨ। ਹਰਜੀਤ ਸਿੰਘ ਨੇ 1989 ਵਿਚ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਜੁਆਇਨ ਕੀਤੀ। 1995 ਵਿਚ ਉਨ੍ਹਾਂ ਨੂੰ ਫੌਜ ਦਾ ਕੈਪਟਨ ਬਣਾ ਦਿੱਤਾ ਗਿਆ ਅਤੇ 2005 ਵਿਚ ਉਹ ਮੇਜਰ ਬਣ ਗਏ।
No comments:
Post a Comment