Thursday, August 21, 2014

ਇਟਲੀ ਦੀ ਲੰਮੇ ਸਮੇਂ ਦੀ ਨਿਵਾਸ ਆਗਿਆ ਰਾਹੀਂ ਯੂਰਪ 'ਚ ਕਿਤੇ ਵੀ ਕੰਮ ਕਰਨ ਦੀ ਮਿਲੀ ਮਨਜ਼ੂਰੀ

ਰੋਮ (ਇਟਲੀ) (ਕੈਂਥ) - ਇਟਲੀ ਦੀ ਅਰਥ ਵਿਵਸਥਾ ਲਗਾਤਾਰ ਹੇਠਾਂ ਡਿੱਗ ਰਹੀ ਹੈ, ਜਿਸ ਕਾਰਨ ਇਟਾਲੀਅਨ ਸਰਕਾਰ ਆਰਥਿਕਤਾ ਨੂੰ ਸੰਭਾਲਣ ਲਈ ਜੰਗੀ ਪੱਧਰ 'ਤੇ ਸੰਜੀਦਗੀ ਨਾਲ ਸਰਗਰਮੀਆਂ ਕਰ ਰਹੀ ਸੀ, ਜਿਸ ਦੇ ਸਿੱਟੇ ਵਜੋਂ ਨਵੇਂ ਯੂਰਪੀਅਨ ਕਾਨੂੰਨ 109/2002 ਅਧੀਨ ਇਟਲੀ ਵਿਚ ਜਿਸ ਵਿਅਕਤੀ ਕੋਲ ਲੰਮੇ ਸਮੇਂ ਦੀ ਨਿਵਾਸ ਆਗਿਆ ਹੈ, ਉਹ ਯੂਰਪ ਦੇ ਕਿਸੇ ਵੀ ਦੇਸ਼ ਵਿਚ ਕੰਮ ਕਰਨ ਜਾਂ ਸਿੱਖਿਆ ਪ੍ਰਾਪਤ ਕਰਨ ਲਈ ਰਹਿ ਸਕਦਾ ਹੈ। ਲੰਮੇ ਸਮੇਂ ਦੀ ਨਿਵਾਸ ਆਗਿਆ ਇਟਲੀ ਸਰਕਾਰ ਵਲੋਂ ਉਸ ਵਿਅਕਤੀ ਨੂੰ ਹੀ ਦਿੱਤੀ ਜਾਂਦੀ ਹੈ, ਜਿਹੜਾ ਕਿ ਪਿਛਲੇ 5 ਸਾਲਾਂ ਤੋਂ ਲਗਾਤਾਰ ਇਟਲੀ ਵਿਚ ਰਹਿ ਰਿਹਾ ਹੋਵੇ, ਉਸ ਦੀ ਸਾਲਾਨਾ ਆਮਦਨ 6500 ਯੂਰੋ ਤੋਂ ਉੱਪਰ ਹੋਵੇ ਅਤੇ ਉਸ ਦਾ ਕਿਸੇ ਤਰ੍ਹਾਂ ਦਾ ਅਪਰਾਧਿਕ ਰਿਕਾਰਡ ਨਾ ਹੋਵੇ। ਯੂਰਪੀਅਨ ਯੂਨੀਅਨ ਵਲੋਂ ਜਿਹੜਾ ਵਿਅਕਤੀ ਇਟਲੀ ਤੋਂ ਯੂਰਪ ਦੇ ਕਿਸੇ ਵੀ ਦੇਸ਼ ਵਿਚ ਕੰਮ ਕਰਨ ਜਾਂ ਪੜ੍ਹਨ ਲਈ ਜਾਣਾ ਚਾਹੁੰਦਾ ਹੈ, ਉਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਇਟਲੀ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ਾਂ ਸਣੇ ਇਟਲੀ ਸਥਿਤ ਉਸ ਦੇਸ਼ ਦੀ ਅੰਬੈਸੀ ਵਿਚ ਹਾਜ਼ਰ ਹੋਵੇ, ਜਿਸ ਦੇਸ਼ ਉਹ ਜਾਣਾ ਚਾਹੁੰਦਾ ਹੈ। ਵਿਦਿਆਰਥੀਆਂ ਲਈ ਵੀ ਲਾਜ਼ਮੀ ਹੈ ਕਿ ਆਪਣੇ ਕੋਰਸ ਦੀ, ਯੂਨੀਵਰਸਿਟੀ ਅਤੇ ਦਾਖਲਾ ਪੱਤਰ ਦੀ ਤਫਤੀਸ਼ ਕਰਵਾਵੇ।ਗਾਰੀ | ਯੂਰਪੀਅਨ | Unemployment | European
Increase Font  Decrease Font
ਲੰਮੇ ਸਮੇਂ ਤੋਂ ਇਟਲੀ 'ਚ ਰਹਿਣ ਵਾਲੇ ਯੂਰਪ 'ਚ ਕਰ ਸਕਣਗੇ ਕੰਮ

No comments:

Post a Comment