Wednesday, September 24, 2014

ਪਾਕਿ ਵਿਗਿਆਨੀਆਂ ਨੇ ਕਿਹਾ, 'ਕਦੇ ਸਾਡੇ ਸਾਹਮਣੇ ਬੱਚਾ ਸੀ ਭਾਰਤ'

ਪਾਕਿ ਵਿਗਿਆਨੀਆਂ ਨੇ ਕਿਹਾ, 'ਕਦੇ ਸਾਡੇ ਸਾਹਮਣੇ ਬੱਚਾ ਸੀ ਭਾਰਤ'ਨਵੀਂ ਦਿੱਲੀ- ਭਾਰਤ ਦੇ ਮੰਗਲਯਾਨ ਮੰਗਲ ਮਿਸ਼ਨ ਨੇ ਬੁੱਧਵਾਰ ਯਾਨੀ ਕਿ ਅੱਜ ਮੰਗਲ ਗ੍ਰਹਿ ਦੇ ਪੰਧ ਵਿਚ ਸਫਲਤਾਪੂਰਵਕ ਦਾਖਲ ਹੋ ਗਿਆ ਹੈ। ਭਾਰਤ ਮੰਗਲ ਮਿਸ਼ਨ ਨੂੰ ਪਹਿਲੀ ਕੋਸ਼ਿਸ਼ ਵਿਚ ਹੀ ਮੰਗਲ ਦੇ ਪੰਧ 'ਚ ਪਹੁੰਚ 'ਚ ਸਫਲ ਰਿਹਾ। ਇਸ ਤਰ੍ਹਾਂ ਭਾਰਤ ਦੁਨੀਆ ਦਾ ਪਹਿਲਾ ਏਸ਼ੀਆਈ ਦੇਸ਼ ਬਣ ਗਿਆ ਹੈ। ਭਾਰਤ ਦੀ ਇਸ ਸਫਲਤਾ ਕਾਰਨ ਦੇਸ਼ 'ਚ ਹਰ ਪਾਸੇ ਖੁਸ਼ੀ ਦੀ ਲਹਿਰ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਵਿਗਿਆਨੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਾਡੇ ਵਿਗਿਆਨੀ ਹੀ ਇਸ ਮਿਸ਼ਨ ਨੂੰ ਸਫਲ ਬਣਾਉਣ ਦੇ ਅਸਲੀ ਹੱਕਦਾਰ ਹਨ। ਭਾਰਤ ਦੇ ਮੰਗਲ ਮਿਸ਼ਨ ਦੀ ਸਫਲਤਾ ਨੂੰ ਲੈ ਕੇ ਦੁਨੀਆ ਭਰ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਲੜੀ ਵਿਚ ਪਾਕਿਸਤਾਨੀ ਪ੍ਰਮਾਣੂੰ ਪ੍ਰੋਗਰਾਮ ਦੇ ਜਨਕ ਅਬਦੁੱਲ ਕਾਦਿਰ ਖਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਅੱਜ ਭਾਰਤ ਮੈਟਰੋ ਪ੍ਰਾਜੈਕਟ ਤੋਂ 7 ਗੁਣਾ ਘੱਟ ਲਾਗਤ 'ਚ ਮੰਗਲ 'ਤੇ ਪਹੁੰਚ ਗਿਆ। ਖਾਨ ਨੇ ਇਸ ਦੇ ਨਾਲ ਹੀ ਭਾਰਤ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਭਾਰਤ ਕਦੇ ਤਕਨੀਕ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਹਮਣੇ ਬੱਚਾ ਸੀ।

No comments:

Post a Comment