ਹੁਸ਼ਿਆਰਪੁਰ-ਦੇਸ਼ ਦੀ ਖਾਤਰ ਕੁਰਬਾਨੀ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ ਨੇ ਐਤਵਾਰ ਨੂੰ ਕੈਨੇਡਾ 'ਚ ਆਖਰੀ ਸਾਹ ਲਏ। ਪ੍ਰਕਾਸ਼ ਕੌਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਆਖਰੀ ਨਿਸ਼ਾਨੀ ਸੀ। ਪ੍ਰਕਾਸ਼ ਕੌਰ ਭਰਾ ਦੇ ਜਨਮ ਦਿਨ ਮਨਾਉਣ ਲਈ ਹਰ ਸਾਲ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਜਾਂਦੀ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਬੀਮਾਰ ਹੋਣ ਕਾਰਨ ਉਹ ਇਨ੍ਹਾਂ ਪ੍ਰੋਗਾਰਮਾਂ 'ਚ ਸ਼ਿਰੱਕਤ ਨਹੀਂ ਕਰ ਰਹੀ ਸੀ।
28 ਸਤੰਬਰ ਨੂੰ ਵੀ ਟੋਰਾਂਟੇ ਦੇ ਇਕ ਹਸਪਤਾਲ 'ਚ ਪ੍ਰਕਾਸ਼ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦਾ ਕੇਕ ਕੱਟਿਆ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਰਾਤ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪ੍ਰਕਾਸ਼ ਕੌਰ ਦੀ ਉਮਰ 94 ਸਾਲਾਂ ਦੀ ਸੀ। ਉਹ 6 ਸਾਲਾਂ ਤੋਂ ਬੈੱਡ 'ਤੇ ਹੀ ਸੀ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸੀ। ਪ੍ਰਕਾਸ਼ ਕੌਰ ਆਪਣੇ ਬੇਟੇ ਰੁਪਿੰਦਰ ਸਿੰਘ ਨਾਲ ਕੈਨੇਡਾ 'ਚ ਰਹਿ ਰਹੀ ਸੀ ਅਤੇ ਭਗਤ ਸਿੰਘ ਦੇ ਪਰਿਵਾਰ ਦੀ ਆਖਰੀ ਨਿਸ਼ਾਨੀ ਸੀ।
No comments:
Post a Comment