ਗਣੇਸ਼ ਨੇ ਦੱਸਿਆ ਕਿ ਮੈਂ ਆਪਣੇ ਮਾਡਲ 'ਚ ਹਰ ਤਕਨੀਕੀ ਬਾਰੀਕੀ ਨੂੰ ਉਭਾਰਿਆ ਤਾਂ ਕਿ ਇਕਦਮ ਅਸਲ ਦਿਖਾਈ ਦੇਵੇ। ਹੁਣ ਸਕੂਲ ਪ੍ਰਿੰਸੀਪਲ ਏ. ਐੱਲ. ਉਈਕੇ ਉਸ ਦੀ ਆਰਥਿਕ ਮਦਦ ਵੀ ਕਰ ਰਹੇ ਹਨ। ਮੰਡਲਾ ਜ਼ਿਲੇ ਦੇ ਗ੍ਰਾਮ ਨਿਵਾਸ ਦੀ ਵਿਦਿਆਰਥਣ ਅਨੁਸ਼੍ਰੀ ਵਓਹਾਰ। ਗਰਮ ਪਾਣੀ ਦਾ ਪ੍ਰਸਿੱਧ ਝਰਨਾ ਬਵੇਹਾ ਨਾਲਾ ਅਨੂੰ ਨੇ ਦੇਖਿਆ। ਇੱਥੋਂ ਨਿਕਲੀ ਭਾਫ ਦੇਖੀ ਤਾਂ ਆਈਡੀਆ ਆਇਆ ਕਿ ਇਸ ਨਾਲ ਟਰਬਾਈਨ ਨੂੰ ਘੁੰਮਾ ਕੇ ਬਿਜਲੀ ਬਣ ਸਕਦੀ ਹੈ। ਅਨੂੰ ਨੇ ਇਸ ਦਾ ਹੀ ਇਕ ਮਾਡਲ ਬਣਾਇਆ।
ਮੰਡਲਾ ਦੇ ਡੀ. ਈ. ਓ. ਰਾਮਹਰਸ਼ ਵਰਮਾ ਕਹਿੰਦੇ ਹਨ, ਅਨੂੰ ਦੀ ਸਾਇੰਸ ਦੀ ਸਮਝ ਵੀ ਗਜਬ ਦੀ ਹੈ। ਰਾਜਗੜ੍ਹ ਜ਼ਿਲੇ ਤੋਂ ਕਰੀਬ 50 ਕਿਲੋਮੀਟਰ ਦੂਰ ਸੁਠਾਲੀਆ ਦੇ 10ਵੀਂ ਦੇ ਵਿਦਿਆਰਥੀ ਵਿਨੋਦ ਮੇਹਰ। ਉਨ੍ਹਾਂ ਨੇ ਕੀਟਨਾਸ਼ਕ ਸਪਰੇਅ ਦਾ ਅਜਿਹਾ ਮਾਡਲ ਤਿਆਰ ਕੀਤਾ, ਜਿਸ ਨੂੰ ਪਿੱਠ 'ਤੇ ਲੱਦਣ ਦੀ ਲੋੜ ਨਹੀਂ ਹੋਵੇਗੀ। ਵਿਨੋਦ ਨੇ ਦੱਸਿਆ ਕਿ ਕੀਟਨਾਸ਼ਕ ਦਵਾਈ ਮੂੰਹ 'ਚ ਜਾਣ ਨਾਲ ਪਿੰਡ ਦੇ ਕੁਝ ਕਿਸਾਨ ਬੀਮਾਰ ਹੋ ਕੇ ਮਰ ਚੁੱਕੇ ਹਨ। ਮੈਨੂੰ ਲੱਗਾ ਕਿ ਮੇਰੇ ਪਿਤਾ ਨੂੰ ਇਸ ਤੋਂ ਬਚਣਾ ਚਾਹੀਦਾ। ਇਸ ਲਈ ਅਜਿਹੇ ਮਾਡਲ ਦੀ ਕਲਪਣਾ ਕੀਤੀ, ਇਹ ਕਾਰਗਾਰ ਰਿਹਾ।
ਛਿੰਦਵਾੜਾ ਜ਼ਿਲੇ ਦੀ ਅਮਰਵਾੜਾ ਤਹਿਸੀਲ ਦੇ ਗ੍ਰਾਮ ਭਜੀਆ ਦੇ ਖੇਤੀਹਰ ਮਜ਼ਦੂਰ ਪ੍ਰਹਲਾਦ ਚੰਦਪੁਰੀਆ ਦੇ ਬੇਟੇ ਹਨ ਵੀਰੇਂਦਰ। ਉਸ ਨੇ ਸਾਈਕਲ ਦੀ ਚੈਨ ਦੀ ਮਦਦ ਨਾਲ ਅਜਿਹੀ ਮਸ਼ੀਨ ਬਣਾਈ, ਜਿਸ ਨਾਲ ਮੱਕੀ ਦੇ ਦਾਣੇ ਕੱਢੇ ਜਾ ਸਕਣ। ਅਜੇ ਤੱਕ ਇਹ ਕੰਮ ਥ੍ਰੈਸ਼ਰ ਨਾਲ ਹੁੰਦਾ ਹੈ।
ਸਿੱਧੀ ਜ਼ਿਲੇ ਦੀ ਸਿਹਾਵਲ ਤਹਿਸੀਲ ਦੇ ਗ੍ਰਾਮ ਰਾਜਗੜ੍ਹ 'ਚ ਬੱਸ ਕੰਡਕਟਰ ਦੇਵੇਂਦਰ ਪਾਠਕ ਦੀ ਬੇਟੀ ਰਿਤੂ। ਮਿੱਟੀ ਦੇ ਤੇਲ ਦੀ ਬਚਤ ਲਈ ਸਟੋਵ ਦਾ ਅਜਿਹਾ ਮਾਡਲ ਬਣਾਇਆ, ਜਿਸ 'ਚ ਕੁਝ ਦੇਰ ਲਈ ਪਾਣੀ ਦੀ ਵਰਤੋਂ ਹੁੰਦੀ ਹੈ। 12ਵੀਂ ਕਾਮਰਸ ਦੀ ਵਿਦਿਆਰਥਣ ਰਿਤੂ ਸਕੂਲ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ 'ਚ ਗਿਣੀ ਜਾਂਦੀ ਹੈ। ਸਕੂਲ ਪ੍ਰਿੰਸੀਪਲ ਆਰ. ਪੀ. ਤਿਵਾੜੀ ਕਹਿੰਦੇ ਹਨ, ਸਾਧਾਰਣ ਪਰਿਵਾਰਾਂ ਦੇ ਇਹ ਬੱਚੇ ਸੀਮਿਤ ਸਾਧਨ-ਸਹੂਲਤਾਂ 'ਚ ਪਲੇ ਹਨ। ਇਹ ਮਾਡਲ ਇਨ੍ਹਾਂ ਦੀ ਪ੍ਰਤਿਭਾ ਦੀ ਇਕ ਛੋਟੀ ਜਿਹੀ ਝਲਕ ਪੇਸ਼ ਕਰਦੇ ਹਨ।
No comments:
Post a Comment