ਜਾਪਾਨ ਦੇ ਟਰਾਂਸਪੋਰਟ ਮਿਨਿਸਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੈਂਡਿੰਗ ਵਿਚ ਮਦਦ ਕਰਨ ਵਾਲਾ ਰੇਡੀਓ ਉਪਕਰਣ ਜਹਾਜ਼ ਦੇ ਪਹੀਏ ਨਾਲ ਟਕਰਾਅ ਗਿਆ, ਜਿਸ ਕਾਰਨ ਜਹਾਜ਼ ਦਾ ਸੰਤੁਲਨ ਵਿਗੜ ਗਿਆ। ਇਸ ਉਪਕਰਣ ਦੇ ਟੁੱਕੜੇ ਜਹਾਜ਼ ਦੇ ਪਹੀਏ ਤੋਂ ਮਿਲੇ ਹਨ। ਹਾਦਸੇ ਤੋਂ ਬਾਅਦ ਤਸਵੀਰਾਂ ਵਿਚ ਲੈਂਡਿੰਗ ਸਟ੍ਰਿਪ ਦੇ ਕੋਲ ਨੁਕਸਾਨੇ ਗਏ ਲੋਕਲਾਈਜ਼ਰ ਨੂੰ ਵੀ ਦੇਖਿਆ ਜਾ ਸਕਦਾ ਹੈ।
ਏਸ਼ੀਆਨਾ ਏਅਰਲਾਈਨਜ਼ ਨੇ ਇਸ ਹਾਦਸੇ ਲਈ ਮੁਸਾਫਰਾਂ ਤੋਂ ਮੁਆਫੀ ਮੰਗੀ ਹੈ। ਹਾਦਸੇ ਦੇ ਦੌਰਾਨ ਜਹਾਜ਼ ਵਿਚ ਸਵਾਰ ਮੁਸਾਫਰਾਂ ਨੇ ਮੀਡੀਆ ਨੂੰ ਦੱਸਿਆ ਕਿ ਲੈਂਡਿੰਗ ਦੌਰਾਨ ਉਨ੍ਹਾਂ ਨੇ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਅਤੇ ਕੈਬਿਨ ਵਿਚ ਧੂੰਆਂ ਭਰ ਗਿਆ। ਇਸ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਫਿਸਲਦਾ ਹੋਇਆ ਰਨਵੇ ਤੋਂ ਹੇਠਾਂ ਉੱਤਰ ਗਿਆ। ਏਅਰਬੱਸ 320 ਜਹਾਜ਼ ਸਾਊਥ ਕੋਰੀਆ ਦੇ ਇੰਚੀਓਨ ਏਅਰਪੋਰਟ 'ਤੇ ਹਿਰੋਸ਼ੀਮਾ ਆ ਰਿਹਾ ਸੀ। ਹਾਦਸੇ ਤੋਂ ਬਾਅਦ ਕੁਝ ਘੰਟੇ ਲਈ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ।
No comments:
Post a Comment