Wednesday, April 15, 2015

ਸੋਨੀਆ ਗਾਂਧੀ ਨਹੀਂ ਇਹ ਹੈ ਨਹਿਰੂ ਪਰਿਵਾਰ ਦੀ ਪਹਿਲੀ ਵਿਦੇਸ਼ੀ ਨੂੰਹ ਰਾਣੀ (ਦੇਖੋ ਤਸਵੀਰਾਂ)

ਚੰਡੀਗੜ੍ਹ— ਜ਼ਿਆਦਾਤਰ ਲੋਕ ਸੋਨੀਆ ਗਾਂਧੀ ਨੂੰ ਨਹਿਰੂ ਪਰਿਵਾਰ ਦੀ ਵਿਦੇਸ਼ੀ ਨੂੰਹ ਦੇ ਰੂਪ ਵਿਚ ਜਾਣਦੇ ਹਨ ਪਰ ਰਾਜੀਵ ਗਾਂਧੀ ਤੋਂ ਇਲਾਵਾ ਨਹਿਰੂ ਪਰਿਵਾਰ ਦਾ ਇਕ ਹੋਰ ਸਪੂਤ ਵੀ ਸੀ, ਜੋ ਵਿਦੇਸ਼ ਤੋਂ ਵਿਆਹ ਕਰਵਾ ਕੇ ਆਇਆ ਸੀ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹੂਰ ਦੇ ਚਚੇਰੇ ਭਰਾ ਬ੍ਰਿਜਲਾਲ ਦੇ ਪੁੱਤਰ ਬੀ. ਕੇ. ਸਿੰਘ ਨਹਿਰੂ ਦਾ ਵਿਆਹ ਹੰਗੇਰੀਅਨ ਮੂਲ ਦੀ ਮਗਦੋਲਨਾ ਫ੍ਰੀਡਮੈਨ, ਜਿਸ ਨੂੰ ਸ਼ੋਭਾ ਪੰਡਿਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਨਾਲ ਹੋਇਆ ਸੀ। ਸ਼ੋਭਾ ਪੰਡਿਤ ਨਹਿਰੂ ਪਰਿਵਾਰ ਦੀ ਪਹਿਲੀ ਵਿਦੇਸ਼ੀ ਨੂੰਹ ਹੈ। ਸ਼ੋਭਾ ਆਪਣੀ ਉਮਰ ਦੀ ਇਕ ਸਦੀ ਹੰਢਾ ਚੁੱਕੀ ਹੈ ਅਤੇ 107 ਸਾਲਾਂ ਦੀ ਹੋ ਚੁੱਕੀ ਹੈ। ਬੀ. ਕੇ. ਸਿੰਘ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਸਨ। 
ਸ਼ੋਭਾ ਪੰਡਿਤ ਕੁਮਾਉਂ ਰੈਜੀਮੈਂਟ ਦੇ ਪਹਿਲੇ ਜਨਰਲ ਅਤੇ ਥਰਡ ਇੰਡੀਅਨ ਚੀਫ ਐੱਸ. ਐੱਮ. ਸ਼੍ਰੀਗਣੇਸ਼ ਦੀ ਪਤਨੀ ਰਾਜਕੁਮਾਰੀ ਦੇ 100ਵੇਂ ਜਨਮ ਦਿਨ ਦੀ ਵਧਾਈ ਦੇਣ ਲਈ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ-16 ਵਿਚ ਪਹੁੰਚੀ। ਇਹ ਪਲ ਇਤਿਹਾਸ ਵਿਚ ਸਦਾ ਲਈ ਦਰਜ ਹੋ ਗਿਆ। 
ਰਾਜਕੁਮਾਰੀ ਦੇ ਜਨਮ ਦਿਨ 'ਤੇ ਨਹਿਰੂ ਪਰਿਵਾਰ ਦੀ ਵਿਦੇਸ਼ੀ ਨੂੰਹ ਸ਼ੋਭਾ ਪੰਡਿਤ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਕਈ ਮਹਿਮਾਨ ਪਹੁੰਚੇ। ਰਾਜਕੁਮਾਰੀ ਪੂਰੇ ਰੈਜੀਮੈਂਟ ਦੀ ਸਭ ਤੋਂ ਸੀਨੀਅਰ ਮੈਂਬਰ ਹੈ। ਇਸ ਮੌਕੇ ਵੈਸਟਰਨ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈ. ਜਨਰਲ ਕੇਜੇ ਸਿੰਘ ਨੇ ਚੀਫ ਆਫ ਆਰਮੀ ਸਟਾਫ ਜਨਰਲ ਦਲਬੀਰ ਸਿੰਘ ਵੱਲੋਂ ਰਾਜਕੁਮਾਰੀ ਨੂੰ ਵਧਾਈ ਦਿੱਤੀ। ਰਾਜਕੁਮਾਰੀ ਦੇ ਬੇਟੇ ਸਤੀਸ਼ ਨੇ ਕਿਹਾ ਕਿ ਉਨ੍ਹਾਂ ਵਿਚ ਅੱਜ ਵੀ ਜ਼ਿੰਦਗੀ ਜਿਊਣ ਦਾ ਜਜ਼ਬਾ ਅਤੇ ਉਤਸ਼ਾਹ ਬਰਕਰਾਰ ਹੈ। 

No comments:

Post a Comment