ਹਿਮਾਚਲ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਲਾਰਜੀ ਡੈਮ ਤੋਂ ਅਚਾਨਕ ਪਾਣੀ ਛੱਡਣ ਨਾਲ ਇੰਜੀਨੀਅਰਿੰਗ ਦੇ 25  ਵਿਦਿਆਰਥੀਆਂ ਦੇ ਵਹਿ ਜਾਣ ਦੀ ਘਟਨਾ ਦਾ ਇਕ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਦਿਆਰਥੀ ਨਦੀ ਵਿਚ ਵਹਿ ਗਏ। ਵੀਡੀਓ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਅਚਾਨਕ ਨਦੀ ਵਿਚ ਪਾਣੀ ਦਾ ਪੱਧਰ ਵਧ ਜਾਂਦਾ ਹੈ। ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜਾਨ ਗਵਾਉਣੀ ਪਈ।
ਜ਼ਿਕਰਯੋਗ ਹੈ ਕਿ ਬਿਆਸ ਨਦੀ ਵਿਚ ਵਹਿ ਗਏ 25 ਵਿਦਿਆਰਥੀਆਂ ਵਿਚੋਂ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਵਿਦਿਆਰਥੀਆਂ ਦੀ ਤਲਾਸ਼ ਜਾਰੀ ਹੈ। ਇਹ ਸਾਰੇ ਵਿਦਿਆਰਥੀ ਹੈਦਰਾਬਾਦ ਦੇ ਇਕ ਇੰਜੀਨੀਅਰਿੰਗ ਕਾਲਜ ਦੇ ਸਨ, ਜੋ ਕਿ ਟਰਿਪ 'ਤੇ ਗਏ ਸਨ ਅਤੇ ਆਪਣੀ ਫੋਟੋਗ੍ਰਾਫੀ ਕਰਨ ਲਈ ਉਹ ਪਾਣੀ ਵਿਚ ਉਤਰੇ ਸਨ ਤਾਂ ਅਚਾਨਕ ਹੀ ਲਾਰਜੀ ਡੈਮ ਤੋਂ ਅਚਾਨਕ ਪਾਣੀ ਛੱਡੇ ਜਾਣੇ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ 'ਚ ਵਿਦਿਆਰਥੀ ਨੂੰ ਵਹਿ ਗਏ। ਇਸ ਵੀਡੀਓ ਵਿਚ ਨਦੀ ਵਿਚ ਅਚਾਨਕ ਆਏ ਪਾਣੀ ਵਿਚ ਫਸੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਹਨ। ਉਹ ਆਪਣੀ ਜਾਨ ਬਚਾਉਣ ਲਈ ਮਦਦ ਦੀ ਗੁਹਾਰ ਲਾ ਰਹੇ ਸਨ। ਨਦੀ ਵਿਚ ਪਾਣੀ ਦੀ ਰਫਤਾਰ ਇੰਨੀ ਕੁ ਵਧ ਗਈ ਕਿ ਮਹਜ 31 ਸੈਕੰਡ ਅੰਦਰ 24 ਜ਼ਿੰਦਗੀਆਂ ਪਾਣੀ ਵਿਚ ਵਹਿ ਗਈਆਂ।