ਜਲੰਧਰ- ਜਲੰਧਰ ਦੀ ਰਹਿਣ ਵਾਲੀ ਇਸ ਲੜਕੀ ਨੇ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਮਾਣ ਵੀ ਵਧਾਇਆ ਹੈ। ਰੂਹੀ ਡੁੱਗ ਇਕ ਡਾਕਟਰ ਹੈ, ਜਿਸ ਨੇ ਆਈ. ਏ. ਐੱਸ. ਦੀ ਪ੍ਰੀਖਿਆ ਵਿਚ ਆਲ ਇੰਡੀਆ ਲੈਵਲ 'ਤੇ 176 ਰੈਂਕ ਪ੍ਰਾਪਤ ਕੀਤੇ ਹਨ। ਉਸ ਦੀ ਇਸ ਉਪਲੱਬਧੀ ਨਾਲ ਉਸ ਦਾ ਪੂਰਾ ਪਰਿਵਾਰ ਖੁਸ਼ੀ ਨਾਲ ਝੁੰਮ ਰਿਹਾ ਹੈ ਅਤੇ ਰੂਹੀ 'ਤੇ ਮਾਣ ਕਰ ਰਿਹਾ ਹੈ।
ਜਲੰਧਰ ਦੇ ਗੁਰੂ ਅਮਰਦਾਸ ਨਗਰ ਦੀ ਰਹਿਣ ਵਾਲੀ ਡਾ. ਰੂਹੀ ਨੇ ਆਈ. ਏ. ਐਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਰੂਹੀ ਨੇ 2010 ਵਿਚ ਐਮ. ਬੀ. ਬੀ. ਐਸ. ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਹੁਣ ਉਹ ਜ਼ਿਲਾ ਸੋਨੀਪਤ ਬੀ. ਪੀ. ਐਸ. ਯੂਨੀਵਰਸਿਟੀ ਫਾਰ ਵੁਮੈਨ ਵਿਚ ਬਤੌਰ ਮੈਡੀਕਲ ਅਫਸਰ ਵਰਕਰ ਹੈ। ਰੂਹੀ ਨੇ ਆਈ. ਏ. ਐਸ. 'ਚ ਆਲ ਇੰਡੀਆ ਲੈਵਲ 'ਤੇ 176 ਰੈਂਕ ਪ੍ਰਾਪਤ ਕੀਤੀ ਹੈ।
ਉਸ ਦੀ ਇਸ ਪ੍ਰਾਪਤੀ ਕਾਰਨ ਜਲੰਧਰ ਸਥਿਤ ਉਸ ਦੇ ਘਰ 'ਚ ਉਸ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਡਾ. ਰੂਹੀ ਦੀ ਇਸ ਉਪਲੱਬਧੀ ਤੋਂ ਉਸ ਦੇ ਮਾਤਾ-ਪਿਤਾ ਹੀ ਨਹੀਂ ਸਗੋਂ ਕਿ ਉਸ ਦੀ ਨਾਨੀ ਵੀ ਉਸ ਦੀ ਇਸ ਉਪਲੱਬਧੀ ਤੋਂ ਬਹੁਤ ਖੁਸ਼ ਹੈ। ਰੂਹੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਸਾਨੂੰ ਆਪਣੀ ਬੇਟੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਐਮ. ਬੀ. ਬੀ. ਐਸ. ਪਾਸ ਕਰ ਲਈ ਸੀ ਅਤੇ ਉਹ ਆਈ. ਏ. ਐਸ. ਕਰਨ ਦੀ ਇੱਛੁਕ ਸੀ ਉਸ ਨੇ ਕਰ ਕੇ ਦਿਖਾਇਆ।
No comments:
Post a Comment