ਜਲੰਧਰ-ਇਰਾਕ 'ਚ ਫਸੇ ਪੰਜਾਬੀਆਂ 'ਚੋਂ 9 ਪੰਜਾਬੀ ਇਕ ਜਰਮਨ ਨਾਗਰਿਕ ਦੀ ਮਦਦ ਨਾਲ ਕਿਸੇ ਤਰ੍ਹਾਂ ਜਾਨ ਬਚਾ ਕੇ ਇੱਥੇ ਵਾਪਸ ਆਏ। ਉਕਤ ਜਰਮਨ ਨਾਗਰਿਕ ਨੇ ਭੁੱਖ-ਪਿਆਸ ਨਾਲ ਤੜਫਦੇ ਇਨ੍ਹਾਂ ਨੌਜਵਾਨਾਂ ਦੀ ਹਾਲਤ 'ਤੇ ਤਰਸ ਖਾ ਕੇ ਉਨ੍ਹਾਂ ਨੂੰ ਇਰਾਕ ਦੇ ਨਜਫ ਕਸਬੇ 'ਚੋਂ ਕੱਢਣ 'ਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਇੰਨਾ ਸਾਹਸ ਕਰਨ ਲਈ ਕਿਹਾ ਕਿ ਉਹ ਆਪਣੇ ਪਾਸਪੋਰਟ ਆਪਣੀ ਕੰਪਨੀ ਦੇ ਮਾਲਿਕ ਤੋਂ ਕਿਸੇ ਤਰ੍ਹਾਂ ਖੋਹ ਲੈਣ।
ਇਨ੍ਹਾਂ ਨੌਜਵਾਨਾਂ ਨੇ ਜਾਨ 'ਤੇ ਖੇਡ ਕੇ ਅਜਿਹਾ ਹੀ ਕੀਤਾ ਅਤੇ ਪਾਸਪੋਰਟ ਲੈ ਕੇ ਜਰਮਨ ਦੇ ਵਿਅਕਤੀ ਦੀ ਮਦਦ ਨਾਲ ਸ਼ਾਰਜਾਹ ਪਹੁੰਚ ਗਏ, ਜਿੱਥੋਂ ਉਹ ਅਹਿਮਦਾਬਾਦ ਹਵਾਈ ਅੱਡੇ 'ਤੇ ਉਤਰੇ ਅਤੇ ਉੱਥੋਂ ਜਲੰਧਰ ਦੀ ਟਰੇਨ 'ਚ ਅੱਜ ਦੁਪਹਿਰ ਬਾਅਦ ਸਟੇਸ਼ਨ 'ਤੇ ਉਤਰੇ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੈਂਪ 'ਚ ਹਾਲ 'ਚ ਤਿੰਨ ਨੌਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ 850 ਪੰਜਾਬੀ ਉੱਥੇ ਫਸੇ ਹਨ।
ਇਰਾਕ 'ਚ ਅਜੇ 2,000 ਹਜ਼ਾਰ ਪੰਜਾਬੀ ਫਸੇ ਹੋਏ ਹਨ। ਹਾਲਾਂਕਿ ਭੋਜਨ, ਪਾਣੀ ਨਾ ਮਿਲਣ ਨਾਲ ਉਨ੍ਹਾਂ ਦੀ ਹਾਲਤ ਕਾਫੀ ਕਮਜ਼ੋਰ ਹੋ ਗਈ ਹੈ। ਅਹਿਮਦਾਬਾਦ ਸਟੇਸ਼ਨ 'ਤੇ ਇਹ ਨੌਜਵਾਨ ਬੇਹੋਸ਼ ਪਾਏ ਗਏ। ਉਨ੍ਹਾਂ ਨੇ ਆਪ ਬੀਤੀ ਸੁਣਾਉਂਦਿਆਂ ਕਿਹਾ ਕਿ ਭੁੱਖ-ਪਿਆਸ ਕਾਰਨ ਉਹ ਬੋਲ ਨਹੀਂ ਸਕਦੇ ਅਤੇ ਅਹਿਮਦਾਬਾਦ ਸਟੇਸ਼ਨ 'ਤੇ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ। ਅਚਾਨਕ ਪੰਜਾਬ ਦੇ ਫੌਜ ਦੇ ਇਕ ਸਾਬਕਾ ਹਵਲਦਾਰ ਨੇ ਇਨ੍ਹਾਂ ਨੂੰ ਦੇਖਿਆ ਅਤੇ ਚਾਹ-ਪਾਣੀ ਪਿਲਾਇਆ ਤਾਂ ਜਾ ਕੇ ਇਨ੍ਹਾਂ ਨੂੰ ਹੋਸ਼ ਆਈ। ਉਸ ਨੇ ਹੀ ਉਨ੍ਹਾਂ ਦੀ ਟਿਕਟ ਕਰਾਈ ਅਤੇ ਅੱਜ ਟਰੇਨ ਰਾਹੀਂ ਉਨ੍ਹਾਂ ਨੂੰ ਇੱਥੇ ਪਹੁੰਚਾਇਆ।
No comments:
Post a Comment